Hukm Pt I

12 Apr10 06:30 AM GurKhalsa AmarTeja from DRRTCCD ਸਲੋਕ ਭਗਤ ਕਬੀਰ 126 ਕਬੀਰ ਰੈਨਾਇਰ ਬਿਛੋਰਿਆ ਰਹੁ ਰੇ ਸੰਖ ਮਝੂਰਿ ॥ ਦੇਵਲ ਦੇਵਲ ਧਾਹੜੀ ਦੇਸਹਿ ਉਗਵਤ ਸੂਰ ॥੧੨੬॥ 20 Jul 10 06:30 AM GurKhalsa AmarTeja from DRRTCCD ਸਲੋਕ ਮਃ ੩ ॥ ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸੁ ॥ ਜੇ ਘਰਿ ਘਰਿ ਹੰਢੈ ਮੰਗਦਾ ਧਿਗੁ ਜੀਵਣੁ ਧਿਗੁ ਵੇਸੁ ॥ ਜੇ ਆਸਾ ਅੰਦੇਸਾ ਤਜਿ ਰਹੈ ਗੁਰਮੁਖਿ ਭਿਖਿਆ ਨਾਉ ॥ ਤਿਸ ਕੇ ਚਰਨ ਪਖਾਲੀਅਹਿ ਨਾਨਕ ਹਉ ਬਲਿਹਾਰੈ ਜਾਉ ॥੧॥ (ਅੰਗ ੫੫੦) ਕੋਈ ਵਿਰਲਾ ਫ਼ਕੀਰ ਫ਼ਕੀਰੀ (ਦੇ ਆਦਰਸ਼) ਨੂੰ ਸਮਝਦਾ ਹੈ… ਜੇ ਘਰ ਘਰ ਮੰਗਦਾ ਫਿਰੇ ਤਾਂ ਫਿਟਕਾਰ ਹੈ; ਜੇ ਆਸਾ–ਅੰਦੇਸਾ ਛੱਡ ਕੇ ਗੁਰਮੁਖਿ ਨਾਮ ਦੀ ਭਿਖਿਆ ਮੰਗੇ — ਹੇ ਨਾਨਕ! ਉਸ ਦੇ ਚਰਨ ਧੋਣੇ ਚਾਹੀਦੇ ਹਨ।੧। ਫਤਿਹ!!! 22 Jul 10 06:30 AM GurKhalsa AmarTeja from DRRTCCD ਸੂਹੀ ਮਹਲਾ ੫ ॥ ਤਉ ਮੈ ਆਇਆ ਸਰਨੀ ਆਇਆ ॥ ਭਰੋਸੈ ਆਇਆ ਕਿਰਪਾ ਆਇਆ ॥ ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥੧॥ ਰਹਾਉ॥ (ਅੰਗ ੭੪੬) ਮੈਂ ਤੇਰੀ ਸਰਨ ਆਇਆ ਹਾਂ, ਭਰੋਸੇ ਨਾਲ ਆਇਆ ਹਾਂ ਕਿ ਤੂੰ ਕਿਰਪਾ ਕਰੇਂਗਾ… ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਰੱਖਿਆ ਕਰ। ਇਸ ਰਾਹ ਤੇ ਮੈਨੂੰ ਗੁਰੂ ਨੇ ਭੇਜਿਆ ਹੈ।੧।ਰਹਾਉ। 23 Jul 10 06:30 AM GurKhalsa AmarTeja from DRRTCCD ਸੂਹੀ ਮਹਲਾ ੪ ਘਰੁ ੨ ਗੁਰਮਤਿ ਨਗਰੀ ਖੋਜਿ ਖੋਜਾਈ ॥ ਹਰਿ ਹਰਿ ਨਾਮੁ ਪਦਾਰਥੁ ਪਾਈ ॥੧॥ ਮੇਰੈ ਮਨਿ ਹਰਿ ਹਰਿ ਸਾਂਤਿ ਵਸਾਈ ॥ ਤਿਸਨਾ ਅਗਨਿ ਬੁਝੀ ਖਿਨ ਅੰਤਰਿ ਗੁਰਿ ਮਿਲਿਐ ਸਭ ਭੁਖ ਗਵਾਈ ॥੧॥ ਰਹਾਉ॥ (ਅੰਗ ੭੩੨) ਗੁਰਮਤਿ ਲੈ ਕੇ ਸਰੀਰ-ਨਗਰ ਦੀ ਖੋਜ ਕੀਤੀ… ਗੁਰੂ ਨੇ ਨਾਮ ਦੀ ਦਾਤਿ ਦੇ ਕੇ ਮਨ ਵਿਚ ਠੰਢ ਪਾ ਦਿੱਤੀ। ਤ੍ਰਿਸ਼ਨਾ ਦੀ ਅੱਗ ਛਿਨ ਵਿੱਚ ਬੁੱਝ ਗਈ। ਗੁਰੂ ਮਿਲਣ ਨਾਲ ਮਾਇਆ ਦੀ ਸਾਰੀ ਭੁੱਖ ਦੂਰ ਹੋ ਗਈ।੧।ਰਹਾਉ। 24 Jul 10 06:30 AM ਸੋਰਠਿ ਮਹਲਾ ੫ ॥ ਨਾਲਿ ਨਰਾਇਣੁ ਮੇਰੈ ॥ ਜਮਦੂਤੁ ਨ ਆਵੈ ਨੇਰੈ ॥ ਕੰਠਿ ਲਾਇ ਪ੍ਰਭ ਰਾਖੈ ॥ ਸਤਿਗੁਰ ਕੀ ਸਚੁ ਸਾਖੈ ॥੧॥ (ਅੰਗ ੬੩੦) ਪਰਮਾਤਮਾ ਮੇਰੇ ਨਾਲ ਵੱਸਦਾ ਹੈ। ਜਮਦੂਤ ਨੇੜੇ ਨਹੀਂ ਆ ਸਕਦਾ। ਗੁਰੂ ਦੀ ਸਿੱਖਿਆ ਨਾਲ ਜੀਵਨ ਸੁਰੱਖਿਅਤ — ਪ੍ਰਭੂ ਆਪਣੇ ਗਲ ਨਾਲ ਲਾ ਰੱਖਦਾ ਹੈ।੧।